JALANDHAR WEATHER

ਰੈਸਟੋਰੈਂਟ ਆਇਆ ਅੱਗ ਦੀ ਲਪੇਟ 'ਚ, 20 ਲੱਖ ਤੋਂ ਜ਼ਿਆਦਾ ਦਾ ਨੁਕਸਾਨ

ਫ਼ਤਿਹਗੜ੍ਹ ਚੂੜੀਆਂ, 1 ਮਈ (ਅਵਤਾਰ ਸਿੰਘ ਰੰਧਾਵਾ)-ਸਥਾਨਕ ਕਸਬੇ ਦੇ ਅਜਨਾਲਾ ਰੋਡ 'ਤੇ ਸਥਿਤ ਇਕ ਫਾਸਟ ਫੂਡ ਰੈਸਟੋਰੈਂਟ ਅੰਦਰ ਅੱਜ ਦੇਰ ਸ਼ਾਮ ਅੱਗ ਲੱਗ ਜਾਣ ਕਾਰਨ ਕਰੀਬ 20 ਲੱਖ ਦਾ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਕ ਸ਼ਾਰਟ-ਸਰਕਟ ਹੋਣ ਕਾਰਨ ਵੇਖਦੇ ਹੀ ਵੇਖਦੇ ਅੱਗ ਦੇ ਭਾਂਬੜ ਮੱਚ ਗਏ ਤੇ ਨੇੜਲੇ ਖੇਤਰ ਅੰਦਰ ਧੂੰਆਂ ਛਾ ਗਿਆ। ਸੂਚਨਾ ਦਿੱਤੇ ਜਾਣ 'ਤੇ ਅਜਨਾਲਾ, ਬਟਾਲਾ ਤੇ ਰਾਜਾਸਾਂਸੀ ਤੋਂ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਤਾਂ ਪਾਇਆ ਗਿਆ ਪਰ ਇੰਨੇ ਚਿਰ ਨੂੰ ਰੈਸਟੋਰੈਂਟ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਾ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਆਲੇ-ਦੁਆਲੇ ਦੇ ਲੋਕਾਂ ਵਲੋਂ ਵੀ ਅੱਗ ਨੂੰ ਬੁਝਾਉਣ ਵਿਚ ਵੱਡੀ ਜੱਦੋ-ਜਹਿਦ ਕਰਦਿਆਂ ਮੁਸਤੈਦੀ ਦਿਖਾਈ ਗਈ। ਇਸ ਮੌਕੇ ਸੰਬੰਧਿਤ ਪੁਲਿਸ, ਬਿਜਲੀ ਕਰਮਚਾਰੀ ਤੇ ਸਥਾਨਕ ਲੋਕ ਵੱਡੀ ਗਿਣਤੀ ਵਿਚ ਪਹੁੰਚੇ। ਰੈਸਟੋਰੈਂਟ ਦੇ ਮਾਲਕ ਵਲੋਂ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ