JALANDHAR WEATHER

ਕਣਕ ਦੇ ਨਾੜ ਨੂੰ ਲੱਗੀ ਅੱਗ ਦੀ ਲਪੇਟ ’ਚ ਆਇਆ ਗੁਜਰਾਂ ਦਾ ਕੁੱਲ, ਦਰਜਨਾਂ ਮੱਝਾਂ ਤੇ ਬੱਕਰੀਆਂ ਸੜੀਆਂ

ਕੋਟਲੀ ਸੂਰਤ ਮੱਲੀ, (ਗੁਰਦਾਸਪੁਰ), 2 ਮਈ (ਕੁਲਦੀਪ ਸਿੰਘ ਨਾਗਰਾ)- ਥਾਣਾ ਕੋਟਲੀ ਸੂਰਤ ਮੱਲੀ ਅਧੀਨ ਪੈਂਦੇ ਪਿੰਡ ਰਾਏ ਚੱਕ ’ਚ ਬੀਤੀ ਰਾਤ ਕਣਕ ਦੇ ਨਾੜ ਨੂੰ ਲੱਗੀ ਅੱਗ ਦੀ ਲਪੇਟ ’ਚ ਗੁਜਰਾਂ ਦਾ ਕੁੱਲ ਆਉਣ ਕਰਕੇ ਦਰਜਨਾਂ ਮੱਝਾਂ, ਬੱਕਰੀਆਂ ਤੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਜਾਣ ਦੀ ਖਬਰ ਹੈ। ਪੀੜਤ ਗੁਜਰ ਹਜੂਰਦੀਨ ਪੁੱਤਰ ਲਾਲ ਹੁਸੈਨ ਤੇ ਰਹਿਮਤ ਅਲੀ ਪੁੱਤਰ ਲਾਲ ਹੁਸੈਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੋਟਲੀ ਸੂਰਤ ਮਲੀ ਵਿਖੇ ਰਹਿ ਰਹੇ ਸਨ ਤੇ ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਰਾਏ ਚੱਕ ਦੇ ਖੇਤਾਂ ’ਚ ਪਸ਼ੂਆਂ ਤੇ ਆਪਣੇ ਲਈ ਕੁੱਲ ਬਣਾਇਆ ਹੋਇਆ ਸੀ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਸਮੇਤ 60-70 ਮੱਝਾਂ ਤੇ ਦੋ ਦਰਜਨ ਤੋਂ ਵੱਧ ਬੱਕਰੀਆਂ ਤੇ ਹੋਰ ਸਮਾਨ ਸੀ, ਬੀਤੀ ਸ਼ਾਮ ਕੋਟਲੀ ਸੂਰਤ ਮਲੀ ਵੱਲੋਂ ਕਣਕ ਦੇ ਨਾੜ ਨੂੰ ਲੱਗੀ ਅੱਗ ਦੀ ਲਪੇਟ ’ਚ ਆ ਗਿਆ। ਇਸ ਤੋਂ ਇਲਾਵਾ ਮੰਡੀ ਕੋਟਲੀ ਸੂਰਤ ਮਲੀ ’ਚ ਕਣਕ ਦੀਆਂ ਬੋਰੀਆਂ ਵੀ ਅੱਗ ਦੀ ਲਪੇਟ ’ਚ ਆ ਕੇ ਸੜ ਗਈਆਂ ਤੇ ਕੁਝ ਆੜ੍ਹਤੀਆਂ ਦਾ ਵੱਡਾ ਨੁਕਸਾਨ ਹੋਣ ਦਾ ਸਮਾਚਾਰ ਹੈ ਜਦੋਂ ਕਿ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਨਾ ਪਹੁੰਚਣ ਕਰਕੇ ਲੋਕਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ