JALANDHAR WEATHER

ਕਾਰ ਸਵਾਰ ਰਿਟਾ. ਬਜ਼ੁਰਗ ਅਧਿਆਪਕਾ ਦੀ ਸੋਨੇ ਦੀਆਂ ਚੂੜੀਆਂ ਖੋਹ ਕੇ ਫਰਾਰ

ਜੈਤੋ, 3 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਅੱਜ ਦਿਨ-ਦਿਹਾੜੇ ਤੇ ਭੀੜ ਵਾਲੇ ਇਲਾਕੇ ਵਿਚ ਕਾਰ ਸਵਾਰ ਦੋ ਔਰਤਾਂ ਤੇ ਇਕ ਵਿਅਕਤੀ ਵਲੋਂ ਰਿਟਾ. ਅਧਿਆਪਕਾ ਦੀ ਬਾਂਹ ਵਿਚ ਪਾਈ 16 ਗ੍ਰਾਮ ਦੇ ਸੋਨੇ ਦੀ ਚੂੜੀ ਨੂੰ ਲੁੱਟ ਕੇ ਲਿਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਰਿਟਾ. ਬਜ਼ੁਰਗ ਅਧਿਆਪਕਾ ਤ੍ਰਿਸ਼ਲਾ ਦੇਵੀ (77) ਧਰਮ ਪਤਨੀ ਸਵ. ਰਾਜ ਕੁਮਾਰ (ਮਾਸਟਰ) ਵਾਸੀ ਸੇਠ ਬ੍ਰਿਜ ਲਾਲ ਸਟਰੀਟ ਜੈਤੋ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹੀ ਸੀ ਕਿ ਇਕ ਸਵਿਫਟ ਕਾਰ ਉਨ੍ਹਾਂ ਦੇ ਬਾਹਰ ਆ ਕੇ ਖੜ੍ਹ ਗਈ ਤੇ ਉਸ ਵਿਚ ਕਾਰ ਚਾਲਕ ਤੇ ਦੋ ਔਰਤਾਂ ਬੈਠੀਆਂ ਹੋਈਆਂ ਸਨ ਤੇ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਸੁਖਦੀਪ ਸਿੰਘ, ਥਾਣਾ ਜੈਤੋ ਦੇ ਐਸ.ਐਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਕਿਹਾ ਕਿ ਲੁਟੇਰਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ