ਕੱਪੜੇ ਦੀ ਦੁਕਾਨ 'ਤੇ ਅੰਨ੍ਹੇਵਾਹ ਕੀਤੀ ਫਾਇਰਿੰਗ, ਲੜਕੀ ਜ਼ਖਮੀ

ਜੰਡਿਆਲਾ ਗੁਰੂ, 3 ਮਈ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਭਗਵਾਨ ਵਾਲਮੀਕ ਚੌਕ ਨੇੜੇ ਸਤਿਗੁਰੂ ਕੁਲੈਕਸ਼ਨ ਦੇ ਨਾਂਅ ਹੇਠ ਰੈਡੀਮੇਡ ਕੱਪੜੇ ਦਾ ਕਾਰੋਬਾਰ ਕਰਦੇ ਦੁਕਾਨ ਵਾਲਿਆਂ ਉਤੇ 3 ਅਣਪਛਾਤੇ ਮੂੰਹ ਬੰਨ੍ਹ ਕੇ ਆਏ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਗਈ, ਜਿਸ ਵਿਚ ਦੁਕਾਨ ਉਤੇ ਕੰਮ ਕਰਦੀ ਇਕ ਲੜਕੀ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।