JALANDHAR WEATHER

ਕੇਂਦਰ ਨਾਲ ਮੀਟਿੰਗ ਕਰਨ ਨੂੰ ਤਿਆਰ ਹਾਂ, ਪਰ ਪੰਜਾਬ ਸਰਕਾਰ ਨਾਲ ਨਹੀਂ - ਡੱਲੇਵਾਲ

 ਚੰਡੀਗੜ੍ਹ, 3 ਮਈ - ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮੁਕਤੀ ਮੋਰਚਾ ਦੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕੇਂਦਰ ਸਰਕਾਰ ਵਲੋ ਸਾਨੂੰ ਦੋਨਾਂ ਫੋਰਮ ਨੂੰ ਪੱਤਰ ਦਿੱਤਾ ਗਿਆ ਸੀ ਤੇ ਸਰਕਾਰ ਨੇ ਕਿਹਾ ਪੰਜਾਬ ਸਰਕਾਰ ਨੂੰ ਨਾਲ ਲੈਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅਤੇ ਸਾਡੇ ਮੋਰਚੇ ਨੂੰ ਚੱਕਿਆ ਗਿਆ ।ਅਸੀ ਕੇਂਦਰ ਸਰਕਾਰ ਦੇ ਬੁਲਾਵੇ 'ਤੇ ਗਏ ਸੀ ਤਾਂ ਉਨ੍ਹਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਕਿਸਾਨ ਆਏ ਹਨ ਤਾਂ ਉਨ੍ਹਾਂ ਉਹ ਸੁਰੱਖਿਅਤ ਵਾਪਿਸ ਜਾਣ। ਉਨ੍ਹਾਂ ਕਿਹਾ ਕਿ ਦੋਨਾਂ ਫੋਰਮਾ ਵਲੋ ਅੱਜ ਇਕ ਪੱਤਰ ਫਿਰ ਕੇਂਦਰ ਸਰਕਾਰ ਨੂੰ ਲਿਖਾਂਗੇ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਨੂੰ ਤਿਆਰ ਹਨ ਪਰ ਪੰਜਾਬ ਸਰਕਾਰ ਨਾਲ ਨਹੀਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ