ਪ੍ਰਧਾਨ ਮੰਤਰੀ ਮੋਦੀ ਵਲੋਂ ਸਾਰੇ ਫ਼ੈਸਲੇ ਰਾਸ਼ਟਰੀ ਹਿੱਤ ਵਿਚ ਲਏ ਜਾਣਗੇ - ਜਤਿੰਦਰ ਸਿੰਘ

ਚੰਡੀਗੜ੍ਹ, 3 ਮਈ - ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਡਾਕ ਅਤੇ ਪਾਰਸਲਾਂ ਦੇ ਆਦਾਨ-ਪ੍ਰਦਾਨ ਨੂੰ ਮੁਅੱਤਲ ਕਰਨ 'ਤੇ, ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਜੋ ਵੀ ਫ਼ੈਸਲੇ ਲੈਣਗੇ, ਉਹ ਦੇਸ਼ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਹੋਣਗੇ... ਸਾਰੇ ਫ਼ੈਸਲੇ ਰਾਸ਼ਟਰੀ ਹਿੱਤ ਵਿਚ ਲਏ ਜਾਣਗੇ..."।