ਫਿਲਮ, ਟੈਲੀਵਿਜ਼ਨ ਅਤੇ ਔਨਲਾਈਨ ਵੀਡੀਓ ਸੇਵਾਵਾਂ ਉਦਯੋਗ ਨੇ 2024 ਚ 514 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ - ਰਿਪੋਰਟ

ਨਵੀਂ ਦਿੱਲੀ, 3 ਮਈ - ਮੋਸ਼ਨ ਪਿਕਚਰ ਐਸੋਸੀਏਸ਼ਨ (ਐਮਪੀਏ) ਦੁਆਰਾ ਡੇਲੋਇਟ ਦੇ ਸਹਿਯੋਗ ਨਾਲ ਕੀਤੀ ਗਈ ਇਕ ਨਵੀਂ ਰਿਪੋਰਟ ਅਨੁਸਾਰ, ਭਾਰਤ ਵਿਚ ਫ਼ਿਲਮ, ਟੈਲੀਵਿਜ਼ਨ ਅਤੇ ਔਨਲਾਈਨ ਵੀਡੀਓ ਸੇਵਾਵਾਂ ਉਦਯੋਗ ਨੇ 2024 ਵਿਚ ਕੁੱਲ 61.2 ਬਿਲੀਅਨ ਅਮਰੀਕੀ ਡਾਲਰ (514 ਕਰੋੜ ਰੁਪਏ) ਦਾ ਆਰਥਿਕ ਯੋਗਦਾਨ ਪਾਇਆ।