ਪਾਣੀ ਦੀ ਵੰਡ ਦੇ ਸੰਕਟ ਨੂੰ ਵਧਾਉਣ ਲਈ ਸੁਰਜੇਵਾਲਾ ਵਲੋਂ ਕੇਂਦਰ ਅਤੇ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਦੀ ਨਿੰਦਾ

ਚੰਡੀਗੜ੍ਹ, 4 ਮਈ - ਕਾਂਗਰਸ ਦੇ ਸੰਸਦ ਮੈਂਬਰ ਰਣਦੀਪ ਸੁਰਜੇਵਾਲਾ ਨੇ ਕੇਂਦਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ 'ਤੇ ਵਧਦੇ ਪਾਣੀ ਦੀ ਵੰਡ ਦੇ ਵਿਵਾਦ ਨੂੰ ਗਲਤ ਢੰਗ ਨਾਲ ਨਜਿੱਠਣ ਦਾ ਦੋਸ਼ ਲਗਾਉਂਦੇ ਹੋਏ ਸੁਰਜੇਵਾਲਾਨੇ ਕਿਹਾ ਕਿ ਇਸ ਕਾਰਨ ਹਰਿਆਣਾ ਗੰਭੀਰ ਪਾਣੀ ਸੰਕਟ ਨਾਲ ਜੂਝ ਰਿਹਾ ਹੈ।