ਮੈਡੀਕੋ-ਲੀਗਲ ਐਗਜ਼ਾਮੀਨੇਸ਼ਨ ਐਂਡ ਪੋਸਟਮਾਰਟਮ ਵੈੱਬ ਪੋਰਟਲ

ਨਵੀਂ ਦਿੱਲੀ, 4 ਮਈ - ਮੈਡੀਕੋ-ਲੀਗਲ ਐਗਜ਼ਾਮੀਨੇਸ਼ਨ ਐਂਡ ਪੋਸਟਮਾਰਟਮ ਰਿਪੋਰਟ ਵੈੱਬ ਪੋਰਟਲ ਪ੍ਰੋਗਰਾਮ ਦੇ ਲਾਂਚ ਮੌਕੇ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, "ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਨੂੰਨਾਂ ਵਿਚੋਂ ਇਕ ਮੁੱਖ ਗੱਲ ਇਹ ਸੀ ਕਿ ਸਾਡੀਆਂ ਸਾਰੀਆਂ ਪੋਸਟਮਾਰਟਮ ਰਿਪੋਰਟਾਂ ਜਾਂ ਮੈਡੀਕੋ-ਲੀਗਲ ਰਿਪੋਰਟਾਂ ਨੂੰ ਡਿਜੀਟਲਾਈਜ਼ ਕੀਤਾ ਜਾਣਾ ਚਾਹੀਦਾ ਹੈ। ਦਿੱਲੀ ਸਰਕਾਰ ਨੇ ਅੱਜ ਮੈਡੀਕੋ-ਲੀਗਲ ਐਗਜ਼ਾਮੀਨੇਸ਼ਨ ਐਂਡ ਪੋਸਟਮਾਰਟਮ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ, ਸਾਰੀਆਂ ਰਿਪੋਰਟਾਂ ਡਿਜੀਟਲ ਰੂਪ ਵਿਚ ਲਿਆਂਦੀਆਂ ਜਾਣਗੀਆਂ ਅਤੇ ਇਸ ਦੀ ਪਹੁੰਚ ਸੀਮਤ ਹੱਥਾਂ ਵਿਚ ਹੋਵੇਗੀ। ਹਸਪਤਾਲਾਂ ਅਤੇ ਜਾਂਚ ਏਜੰਸੀਆਂ ਵਿਚਕਾਰ ਬਹੁਤ ਵਧੀਆ ਤਾਲਮੇਲ ਹੋਵੇਗਾ। ਇਹ ਇਕ ਬਹੁਤ ਵਧੀਆ ਮੌਕਾ ਹੈ। ਇਹ ਸਾਡੀ ਨਿਆਂਇਕ ਪ੍ਰਕਿਰਿਆ ਦੇ ਸਫ਼ਰ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ। ਮੈਂ ਸਰਕਾਰ ਦੇ ਨਵੇਂ ਅਧਿਕਾਰੀਆਂ ਅਤੇ ਸਾਰੇ ਮੰਤਰੀਆਂ ਦਾ ਧੰਨਵਾਦ ਕਰਦੀ ਹਾਂ। "