ਪਾਕਿਸਤਾਨ ਵਲੋਂ ਟਕਰਾਅ ਵਧਾਉਣ ਦੀ ਕਿਸੇ ਵੀ ਹਿਮਾਕਤ ਦਾ ਸਖ਼ਤੀ ਨਾਲ ਜਵਾਬ ਦੇਵਾਂਗੇ: ਜੈਸ਼ੰਕਰ

ਨਵੀਂ ਦਿੱਲੀ, 9 ਮਈ - ਪਾਕਿਸਤਾਨ ਵਲੋਂ ਜੰਮੂ ’ਤੇ ਦਾਗ਼ੀਆਂ ਗਈਆਂ ਅੱਠ ਮਿਜ਼ਾਈਲਾਂ ਨੂੰ ਬੇਅਸਰ ਕੀਤੇ ਜਾਣ ਦਰਮਿਆਨ ਭਾਰਤ ਨੇ ਅਮਰੀਕਾ ਨੂੰ ਕਿਹਾ ਕਿ ਉਹ ਟਕਰਾਅ ਵਧਾਉਣ ਦੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਸਖ਼ਤੀ ਨਾਲ ਜਵਾਬ ਦੇਵੇਗਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ ਕੀਤੀ ਅਤੇ ਕਿਹਾ, ‘‘ਅੱਤਵਾਦ ਵਿਰੁੱਧ ਲੜਾਈ ਵਿਚ ਭਾਰਤ ਨਾਲ ਕੰਮ ਕਰਨ ਦੀ ਅਮਰੀਕਾ ਦੀ ਵਚਨਬੱਧਤਾ ਦੀ ਦਿਲੋਂ ਕਦਰ ਕਰਦੇ ਹਾਂ।’’