JALANDHAR WEATHER

ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਲਈ ਐਡਵਾਈਜ਼ਰੀ ਜਾਰੀ

ਅੰਮ੍ਰਿਤਸਰ, 9 ਮਈ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਦੇ ਬਾਹਰ ਬਾਹਰ ਛੇਹਰਟਾ ਖੇਤਰ ਵਿਚ ਅੱਜ ਸਵੇਰੇ ਪਾਕਿਸਤਾਨ ਵਲੋਂ ਹਮਲੇ ਦੇ ਖਦਸ਼ੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਘਰ ਦੇ ਅੰਦਰ ਰਹਿਣ ਅਤੇ ਖਿੜਕੀਆਂ ਤੋਂ ਦੂਰ ਰਹਿਣ । ਲਾਈਟਾਂ ਬੰਦ ਰੱਖਣ ਅਤੇ ਖਿੜਕੀਆਂ ਦੇ ਪਰਦੇ ਲਗਾ ਕੇ ਰੱਖਣ। ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਹੁਣ ਇਕ ਸਾਇਰਨ ਵੱਜੇਗਾ ਅਤੇ ਅਸੀਂ ਮਾਹੌਲ ਠੀਕ ਹੋਣ ’ਤੇ ਦੁਬਾਰਾ ਸੁਨੇਹਾ ਦੇਵਾਂਗੇ। ਕਿਰਪਾ ਕਰਕੇ ਚਿੰਤਾ ਨਾ ਕਰੋ, ਸਾਡੀਆਂ ਹਥਿਆਰਬੰਦ ਫੌਜਾਂ ਤਾਇਨਾਤ ਹਨ ਅਤੇ ਸਾਨੂੰ ਘਰ ਦੇ ਅੰਦਰ ਰਹਿ ਕੇ ਉਨ੍ਹਾਂ ਦਾ ਸਮਰਥਨ ਕਰਨ ਦੀ ਲੋੜ ਹੈ। ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਬੱਸ ਘਰ ਦੇ ਅੰਦਰ ਰਹੋ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ