ਪਿੰਡ ਮੀਆਂਵਿੰਡ ਨੇੜਲੇ ਪਿੰਡਾਂ ਵਿਚ ਮਿਲੇ ਮਿਜ਼ਾਇਲ ਦੇ ਟੁਕੜੇ

ਮੀਆਂਵਿੰਡ, (ਅੰਮ੍ਰਿਤਸਰ), 10 ਮਈ (ਸੰਧੂ)- ਇੱਥੇ ਬੀਤੀ ਰਾਤ ਤਕਰੀਬਨ ਡੇਢ ਵਜੇ ਦੇ ਕਰੀਬ ਬਹੁਤ ਵੱਡਾ ਧਮਾਕਾ ਹੋਣ ਦੀ ਅਵਾਜ਼ ਅਤੇ ਅਸਮਾਨ ਵਲੋਂ ਅੱਗ ਦੇ ਗੋਲੇ ਡਿੱਗਦੇ ਦਿਖਾਈ ਦਿੱਤੇ। ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਦਿਨ ਚੜ੍ਹਨ ’ਤੇ ਪਤਾ ਲੱਗਾ ਕਿ ਇਹ ਪਿੰਡ ਮੀਆਂਵਿੰਡ ਦੇ ਬਿਲਕੁਲ ਨੇੜਲੇ ਪਿੰਡ ਉੱਪਲ, ਸੱਕਿਆਂਵਾਲੀ ਅਤੇ ਜੱਲੂਪੁਰ ਦੀਆਂ ਪੈਲੀਆਂ ਵਿਚ ਮਿਜ਼ਾਇਲ ਦੇ ਟੁਕੜੇ ਖਿਲਰੇ ਪਏ ਹੋਏ ਸਨ। ਜਿਸ ਦੀ ਖ਼ਬਰ ਮਿਲਣ ’ਤੇ ਥਾਣਾ ਵੈਰੋਵਾਲ ਦੇ ਮੁਖੀ ਐਸ. ਐਚ. ਓ. ਨਰੇਸ਼ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਚੁੱਕੇ ਹਨ ।