ਹਲਕਾ ਮਜੀਠਾ ਦੇ ਪਿੰਡ ਉਦੋਕੇ ਨਜ਼ਦੀਕ ਡਰੋਨ ਡਿੱਗਣ ਦੀ ਖਬਰ

ਟਾਹਲੀ ਸਾਹਿਬ, ਜੈੰਤੀਪੁਰ (ਅੰਮ੍ਰਿਤਸਰ), 10 ਮਈ (ਵਿਨੋਦ ਸ਼ਰਮਾ, ਭੁਪਿੰਦਰ ਸਿੰਘ ਗਿੱਲ)- ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਉਦੋਕੇ ਵਿਖੇ ਡਰੋਨ ਡਿੱਗਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਹਲਕਾ ਮਜੀਠਾ ਦੇ ਪਿੰਡ ਉੱਦੋਕੇ ਅਤੇ ਸਾਹਮਣਾ ਪਿੰਡ ਵਿਚ ਡਰੋਨ ਡਿੱਗਣ ਦੀ ਖਬਰ ਤੁਰੰਤ ਮੋਹਤਬਰਾਂ ਵਲੋਂ ਪੁਲਿਸ ਨੂੰ ਦਿੱਤੀ ਗਈ। ਥਾਣਾ ਮਤਿਆਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਸਮਾਨ ’ਚੋਂ ਡਿੱਗੀ ਹੋਈ ਚੀਜ਼ ਨੂੰ ਤਰਪੈਲਾਂ ਨਾਲ ਢੱਕ ਦਿੱਤਾ ਅਤੇ ਆਪਣੇ ਉੱਚ ਅਧਿਕਾਰੀਆਂ ਦੀ ਉਡੀਕ ਕਰਨ ਲੱਗ ਪਏ ਤੇ ਇਕੱਤਰ ਹੋਏ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ।