ਬੁਢਲਾਡਾ ਦੇ ਨੇੜਲੇ ਪਿੰਡ ਮੱਲ ਸਿੰਘ ਵਾਲਾ ਦੇ ਖੇਡ ਸਟੇਡੀਅਮ ਦੇ ਨਜ਼ਦੀਕ ਰਾਤ ਸਮੇਂ ਡਿੱਗੀ ਡਰੋਨ ਨੁਮਾ ਚੀਜ਼

ਬੁਢਲਾਡਾ, (ਮਾਨਸਾ), 10 ਮਈ (ਸੁਨੀਲ ਮਨਚੰਦਾ)- ਬਲਾਕ ਬੁਢਲਾਡਾ ਦੇ ਪਿੰਡ ਮੱਲ ਸਿੰਘ ਵਾਲਾ ਵਿਖੇ ਰਾਤ ਕਰੀਬ 2 ਵਜੇ ਡਰੋਨ ਨੁਮਾ ਚੀਜ਼ ਪਿੰਡ ਦੇ ਸਟੇਡੀਅਮ ਦੇ ਨਜ਼ਦੀਕ ਜਾ ਡਿੱਗੀ, ਜਿਸ ਨਾਲ ਬਹੁਤ ਵੱਡਾ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਵੀ ਦੇਖਣ ਨੂੰ ਮਿਲੀਆਂ । ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਧਮਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਿਸ ਥਾਂ ਉਹ ਡਿੱਗਿਆ, ਉੱਥੇ ਬਹੁਤ ਵੱਡਾ ਤੇ ਡੂੰਘਾ ਟੋਆ ਪੈ ਗਿਆ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਨਾਲ ਪਿੰਡ ਅੰਦਰ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਕੰਬਣ ਲੱਗ ਗਈਆਂ। ਇਸ ਸੰਬੰਧੀ ਸੂਚਨਾ ਮਿਲਦਿਆਂ ਜ਼ਿਲੇ ਭਰ ਦੇ ਆਲਾ ਅਧਿਕਾਰੀ ਪਿੰਡ ਮਲ ਸਿੰਘਾ ਵੇਲੇ ਪੁੱਜੇ। ਡੀ.ਐਸ.ਪੀ. ਬੁਢਲਾਡਾ ਸਮੇਤ ਤਿੰਨੋ ਥਾਣਿਆਂ ਦੇ ਥਾਣਾ ਮੁਖੀ ਭਾਰੀ ਪੁਲਿਸ ਫੋਰਸ ਲੈ ਕੇ ਪੁੱਜੇ। ਦੂਸਰੇ ਪਾਸੇ ਜਾਣਕਾਰੀ ਅਨੁਸਾਰ ਮਿਲਟਰੀ ਅਧਿਕਾਰੀ ਵੀ ਜਲਦ ਪੁੱਜ ਰਹੇ ਹਨ।