JALANDHAR WEATHER

ਤੇਜ਼ ਮੀਂਹ ਅਤੇ ਗੜੇਮਾਰੀ ਨੇ ਮਚਾਈ ਤਬਾਹੀ

ਸੇਰਪੁਰ (ਸੰਗਰੂਰ ) , 11 ਮਈ (ਮੇਘ ਰਾਜ ਜੋਸ਼ੀ )- ਬਾਅਦ ਦੁਪਹਿਰ ਅਸਮਾਨ 'ਚ ਚੜ੍ਹੀ ਕਾਲੀ ਘਟਾ , ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਗੜੇਮਾਰੀ ਕਾਰਨ ਇਲਾਕੇ 'ਚ ਵੱਡਾ ਨੁਕਸਾਨ ਹੋਇਆ। ਮੌਸਮ ਅਚਾਨਕ ਬਦਲਣ ਕਾਰਨ ਕਈ ਘਰਾਂ ਦੀ ਛੱਤਾਂ ਨੂੰ ਨੁਕਸਾਨ ਪਹੁੰਚਿਆ, ਜਦਕਿ ਖੇਤਾਂ 'ਚ ਖੜੀਆਂ ਫ਼ਸਲਾਂ ਖ਼ਾਸ ਕਰਕੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਉਨ੍ਹਾਂ ਦੀਆਂ ਖੇਤ ਵਿਚ ਲਾਈਆਂ ਸਬਜ਼ੀਆਂਦਾ ਭਾਰੀ ਨੁਕਸਾਨ ਹੋਇਆ ਹੈ। ਇਲਾਕੇ ਦੀ ਬਿਜਲੀ ਵੀ ਕਈ ਘੰਟਿਆਂ ਤੱਕ ਬੰਦ ਰਹੀ, ਜਿਸ ਨਾਲ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਵਲੋਂ ਅਗਲੇ ਕੁਝ ਦਿਨਾਂ ਵਿਚ ਹੋਰ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ