ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ ਤੋਂ ਇਕ ਪਾਸੇ ਰਾਖਵੀਂ ਵੰਦੇ ਭਾਰਤ ਵਿਸ਼ੇਸ਼ ਰੇਲਗੱਡੀ ਚੱਲੇਗੀ

ਫ਼ਿਰੋਜ਼ਪੁਰ, 11 ਮਈ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ) - ਯਾਤਰੀਆਂ ਦੀ ਸਹੂਲਤ ਲਈ, ਉੱਤਰ ਰੇਲਵੇ ਨੇ ਕੱਲ੍ਹ 12 ਮਈ ਨੂੰ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ ਤੋਂ ਇਕ ਪਾਸੇ ਰਾਖਵੀਂ ਵੰਦੇ ਭਾਰਤ ਸਪੈਸ਼ਲ ਟਰੇਨ 02462 ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਵੰਦੇ ਭਾਰਤ ਸਪੈਸ਼ਲ ਟਰੇਨ 02462 ਕੱਲ੍ਹ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨ ਤੋਂ 15:00 (ਦੁਪਹਿਰ 3 ਵਜੇ) ਰਵਾਨਾ ਹੋਵੇਗੀ ਅਤੇ ਅੰਤ ਵਿਚ 23:45 (ਰਾਤ 11:45 ਵਜੇ) ਨਵੀਂ ਦਿੱਲੀ ਪਹੁੰਚੇਗੀ। ਰਸਤੇ ਵਿਚ ਜੰਮੂ ਤਵੀ, ਕਠੂਆ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ ਅਤੇ ਅੰਬਾਲਾ ਕੈਂਟ ਸਟੇਸ਼ਨਾਂ 'ਤੇ ਰੁਕੇਗੀ।