JALANDHAR WEATHER

ਆਪ੍ਰੇਸ਼ਨ ਸੰਧੂਰ: ਭਾਜਪਾ ਅੱਜ ਕਰੇਗੀ ਦੇਸ਼ ਵਿਆਪੀ ਤਿਰੰਗਾ ਯਾਤਰਾ

ਨਵੀਂ ਦਿੱਲੀ, 13 ਮਈ- ਭਾਜਪਾ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਅਤੇ ਫੌਜ ਦੀ ਬਹਾਦਰੀ ਦੀ ਗਾਥਾ ਲੋਕਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸੰਧੂਰ ਦੀਆਂ ਪ੍ਰਾਪਤੀਆਂ ਨੂੰ ਗਿਣਨ ਲਈ 13 ਤੋਂ 23 ਤਰੀਕ ਤੱਕ 11 ਦਿਨਾਂ ਲਈ ਦੇਸ਼ ਵਿਆਪੀ ਤਿਰੰਗਾ ਯਾਤਰਾ ਦਾ ਆਯੋਜਨ ਕਰੇਗੀ। ਇਸ ਤੋਂ ਇਲਾਵਾ ਜੰਗਬੰਦੀ ਤੋਂ ਬਾਅਦ ਵਿਰੋਧੀ ਧਿਰ ਦੇ ਹਮਲਿਆਂ ਦਾ ਜਵਾਬ ਦੇਣ ਲਈ ਵੀ ਰਣਨੀਤੀ ਬਣਾਈ ਗਈ ਹੈ। ਮੁਹਿੰਮ ਦੌਰਾਨ, ਵੱਖ-ਵੱਖ ਪੱਧਰਾਂ ’ਤੇ ਜਨਤਾ ਨਾਲ ਸਿੱਧੇ ਸੰਚਾਰ ਰਾਹੀਂ ਵਿਰੋਧੀ ਧਿਰ ਦੇ ਹਮਲਿਆਂ ਦਾ ਜਵਾਬ ਦੇਣ ਦੇ ਨਾਲ-ਨਾਲ, ਆਪ੍ਰੇਸ਼ਨ ਸੰਧੂਰ ਤਹਿਤ ਕੀਤੀ ਗਈ ਫੌਜੀ ਕਾਰਵਾਈ ਨੂੰ ਦੇਸ਼ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਯਾਤਰਾ ਵਿਚ ਭਾਜਪਾ ਦੇ ਕਈ ਵੱਡੇ ਨੇਤਾ ਤੇ ਆਗੂ ਮੌਜੂਦ ਰਹਿਣਗੇ। ਆਪ੍ਰੇਸ਼ਨ ਸੰਧੂਰ ਕਾਰਵਾਈ ’ਤੇ ਫੌਜ ਦੀਆਂ ਪ੍ਰਾਪਤੀਆਂ ਨੂੰ ਗਿਣਨ ਅਤੇ ਜਨਤਾ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਨ ਲਈ ਸੈਮੀਨਾਰ ਅਤੇ ਪ੍ਰੈਸ ਕਾਨਫਰੰਸਾਂ ਦਾ ਆਯੋਜਨ ਕਰਨ ਦੀ ਰਣਨੀਤੀ ਵੀ ਬਣਾਈ ਗਈ ਹੈ। ਇਨ੍ਹਾਂ ਕਾਰਵਾਈਆਂ ਰਾਹੀਂ, ਭਾਜਪਾ ਦਿਖਾਏਗੀ ਕਿ ਭਵਿੱਖ ਵਿਚ ਕਿਸੇ ਵੀ ਅੱਤਵਾਦੀ ਹਮਲੇ ਦੇ ਜਵਾਬ ਵਿਚ, ਭਾਰਤ ਪੁਲਵਾਮਾ, ਉੜੀ ਅਤੇ ਪਹਿਲਗਾਮ ਹਮਲਿਆਂ ਦੀ ਤਰਜ਼ ’ਤੇ ਸਰਹੱਦ ਪਾਰ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਆਕਾਵਾਂ ਵਿਰੁੱਧ ਫੌਜੀ ਕਾਰਵਾਈ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ