JALANDHAR WEATHER

ਕਿਲ੍ਹਾ ਲਾਲ ਸਿੰਘ ਵਿਖੇ ਐਨ. ਆਈ. ਏ. ਵਲੋਂ ਛਾਪੇਮਾਰੀ

ਕਿਲ੍ਹਾ ਲਾਲ ਸਿੰਘ, (ਗੁਰਦਾਸਪੁਰ), 16 ਮਈ (ਬਲਬੀਰ ਸਿੰਘ)-ਬਟਾਲਾ ਨਜ਼ਦੀਕ ਕਸਬਾ ਕਿਲ੍ਹਾ ਲਾਲ ਸਿੰਘ ਵਿਖੇ ਅੱਜ ਤੜਕਸਾਰ 5 ਵਜੇ ਦੇ ਕਰੀਬ ਐਨ. ਆਈ. ਏ. ਨੇ ਛਾਪੇਮਾਰੀ ਕਰਕੇ ਨੌਜਵਾਨ ਲਵਜੋਤ ਸਿੰਘ ਉਰਫ਼ ਕਾਕਾ ਪੁੱਤਰ ਹਰਭਜਨ ਸਿੰਘ ਵਾਸੀ ਕਿਲ੍ਹਾ ਲਾਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸੰਬੰਧੀ ਲਵਜੋਤ ਸਿੰਘ ਕਾਕਾ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਚੰਡੀਗੜ੍ਹ ਵਿਖੇ ਬੇਕਰੀ ਤੇ ਨੌਕਰੀ ਕਰਦਾ ਹੈ ਅਤੇ ਦੋ ਦਿਨ ਪਹਿਲਾਂ ਹੀ ਉਹ ਆਪਣੇ ਘਰ ਆਇਆ ਸੀ ਅਤੇ ਅੱਜ ਤੜਕਸਾਰ 5 ਵਜੇ ਐਨ. ਆਈ. ਏ. ਨੇ ਛਾਪੇਮਾਰੀ ਕੀਤੀ ਅਤੇ ਸਾਡੇ ਸਾਰੇ ਘਰ ਦੀ ਤਲਾਸ਼ੀ ਲਈ ਅਤੇ ਦੋ ਘੰਟੇ ਉਸ ਨੂੰ ਪੁੱਛ ਗਿੱਛ ਕਰਦੇ ਰਹੇ ਅਤੇ ਫਿਰ ਆਪਣੇ ਨਾਲ ਲੈ ਗਏ। ਇਸ ਸੰਬੰਧੀ ਅਸੀਂ ਉਨ੍ਹਾਂ ਨੂੰ ਪੁੱਛਦੇ ਰਹੇ ਪਰ ਸਾਨੂੰ ਵੀ ਐਨ. ਆਈ. ਏ. ਦੀ ਟੀਮ ਨੇ ਕੁਝ ਨਹੀਂ ਦੱਸਿਆ ਤੇ ਸਿਰਫ਼ ਇੰਨਾਂ ਹੀ ਕਿਹਾ ਕਿ ਲਵ ਜੋਤ ਸਿੰਘ ਨੂੰ ਨਾਲ ਲੈ ਗਏ ਕਿ ਇਸ ਕੋਲੋਂ ਪੁਛਗਿੱਛ ਕਰਨੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ