ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਡਰਾਈ ਫਰੂਟ ਦੇ ਟਰੱਕ ਭਾਰਤ ਪੁੱਜੇ

ਅਟਾਰੀ, (ਅੰਮ੍ਰਿਤਸਰ), 16 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਸ੍ਰੀਨਗਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਅਟਾਰੀ ਸਰਹੱਦ ਬੰਦ ਕਰ ਦਿੱਤੇ ਜਾਣ ’ਤੇ ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਆਉਣ ਵਾਲੇ ਡਰਾਈ ਫਰੂਟ ਦੇ ਵਪਾਰ ਰਸਤੇ ਨੂੰ ਪਾਕਿਸਤਾਨ ਨੇ ਬੰਦ ਕਰ ਦਿੱਤਾ ਸੀ, ਅੱਜ ਬਾਅਦ ਦੁਪਹਿਰ ਅਫਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਰਸਤੇ 14 ਦੇ ਕਰੀਬ ਡਰਾਈ ਫਰੂਟ ਦੇ ਟਰੱਕ 17 ਦਿਨ ਬਾਅਦ ਭਾਰਤ ਦੀ ਅਟਾਰੀ ਸਰਹੱਦ ’ਤੇ ਪੁੱਜ ਗਏ ਹਨ। ਅਫਗਾਨਿਸਤਾਨ ਤੋਂ ਭਾਰਤ ਪੁੱਜੇ ਡਰਾਈ ਫਰੂਟ ਦੇ ਟਰੱਕਾਂ ਵਿਚ ਹਰੀ ਸੌਗੀ, ਕਾਲੀ ਸੌਂਗੀਂ, ਮਨੁਕਾ ਸਮੇਤ ਅਫਗਾਨਿਸਤਾਨ ਬਦਾਮਾਂ ਦੀ ਗਿਰੀ ਸ਼ਾਮਿਲ ਹੈ।