ਮੈਰਿਟ 'ਚ ਆਉਣ ਵਾਲੀ ਵਿਦਿਆਰਥਣ ਜੰਨਤਵੀਰ ਕੌਰ ਆਈ.ਐਸ.ਏ. ਬਣਨਾ ਚਾਹੁੰਦੀ ਹੈ
ਪੁਰਖ਼ਾਲੀ, (ਰੂਪਨਗਰ), 16 ਮਈ (ਅੰਮ੍ਰਿਤਪਾਲ ਸਿੰਘ ਬੰਟੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਲੀ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੰਨਤਵੀਰ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਬੜੀ ਨੇ ਪੰਜਾਬ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਦਸਵੀਂ ਜਮਾਤ ਦੇ ਨਤੀਜੇ ਵਿਚ 96.92 ਫੀਸਦੀ ਅੰਕ ਹਾਸਿਲ ਕਰਕੇ ਪੰਜਾਬ ਵਿਚੋਂ 20ਵਾਂ ਰੈਂਕ ਹਾਸਿਲ ਕੀਤਾ, ਜਿਸ ਉਤੇ ਸਮੁੱਚੇ ਜ਼ਿਲ੍ਹੇ ਅਤੇ ਇਲਾਕੇ, ਸਮੂਹ ਸਟਾਫ ਅਤੇ ਮਾਪਿਆਂ ਨੂੰ ਖੂਬ ਮਾਣ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਜੈਨ ਵਲੋਂ ਵੀ ਵਿਦਿਆਰਥਣ ਜੰਨਤਵੀਰ ਕੌਰ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਜੰਨਤਵੀਰ ਕੌਰ ਨੇ ਕਿਹਾ ਕਿ ਉਹ ਆਈ. ਏ. ਐਸ. ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ।