JALANDHAR WEATHER

ਟਰੱਕ-ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਪਤੀ-ਪਤਨੀ ਦੀ ਮੌਤ

ਝਬਾਲ,16 ਮਈ ( ਸੁਖਦੇਵ ਸਿੰਘ) : ਝਬਾਲ - ਤਰਨਤਾਰਨ ਰੋਡ 'ਤੇ ਸਥਿਤ ਭੱਠੇ ਦੇ ਨਜ਼ਦੀਕ ਦੇਰ ਰਾਤ ਤੇਜ਼ ਰਫਤਾਰ ਟਰੱਕ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੋਟ ਧਰਮ ਚੰਦ ਕਲਾ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੱਡਾ ਝਬਾਲ ਤੋਂ ਕੁਝ ਜ਼ਰੂਰੀ ਸਮਾਨ ਲੈ ਕੇ ਵਾਪਸ ਆਪਣੇ ਪਿੰਡ ਕੋਟ ਧਰਮ ਚੰਦ ਨੂੰ ਜਾ ਰਹੇ ਸਨ । ਜਦੋਂ ਉਹ ਤਰਨ ਤਾਰਨ ਰੋਡ 'ਤੇ ਸਥਿਤ ਭੱਠੇ ਨੇੜੇ ਪੁੱਜੇ ਤਾਂ  ਪਿੱਛੋਂ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਟਰੱਕ ਮਾਰ ਦਿੱਤੀ, ਜਿਸ ਨਾਲ ਪਤੀ-ਪਤਨੀ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ