JALANDHAR WEATHER

ਪਤੀ ਵਲੋਂ ਪਤਨੀ ਨੂੰ ਕੋਠੇ ਤੋਂ ਧੱਕਾ ਦੇ ਕੇ ਥੱਲੇ ਸੁੱਟਣ ਨਾਲ ਹੋਈ ਮੌਤ

ਅੰਮ੍ਰਿਤਸਰ , 18 ਮਈ (ਰੇਸ਼ਮ ਸਿੰਘ ) -ਅੰਮ੍ਰਿਤਸਰ ਦੇ ਥਾਣਾ ਸੀ. ਡਵੀਜਨ ਅਧੀਨ ਪੈਂਦੇ ਖੇਤਰ ਗਿੱਲਵਾਲੀ ਗੇਟ ਨੇੜੇ ਇਕ ਔਰਤ ਨੂੰ ਉਸ ਦੇ ਹੀ ਪਤੀ ਵਲੋਂ ਧੱਕਾ ਦੇ ਕੇ ਕੋਠੇ ਦੀ ਛੱਤ ਤੋਂ ਥੱਲੇ ਸੁੱਟ ਦਿੱਤਾ ਗਿਆ ਹੈ। ਜਿਸ ਕਾਰਨ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਦੀ ਸ਼ਨਾਖਤ ਸ਼੍ਰੀਮਤੀ ਸਪਨਾ ਉਮਰ 45 ਸਾਲ ਪਤਨੀ ਅਜੇ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਔਰਤ ਦੋ ਬੱਚਿਆਂ ਦੀ ਮਾਂ ਸੀ । ਇਸ ਦਾ ਵਿਆਹ 17 ਸਾਲ ਪਹਿਲਾਂ ਉਕਤ ਵਿਅਕਤੀ ਨਾਲ ਹੋਇਆ ਸੀ ਜਿਨ੍ਹਾਂ ਦੇ ਦੋ ਬੱਚੇ ਇਕ ਲੜਕੀ ਅਤੇ ਇਕ ਲੜਕਾ ਹਨ। ਦੋਵਾਂ ਦੀ ਲਵ ਮੈਰਿਜ ਦੱਸੀ ਜਾ ਰਹੀ ਹੈ ਜਦੋਂ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਰਹਿੰਦਾ ਸੀ । ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ