JALANDHAR WEATHER

ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਮਿਜ਼ਾਈਲ ਹਮਲੇ ਦੀ ਕੋਸ਼ਿਸ਼ ਬਾਰੇ ਭਾਰਤੀ ਸੈਨਾ ਦੇ ਦਾਅਵੇ ਨੂੰ ਕੀਤਾ ਖਾਰਿਜ

ਅੰਮ੍ਰਿਤਸਰ, 19 ਮਈ (ਜਸਵੰਤ ਸਿੰਘ ਜੱਸ)-ਫੌਜ ਦੇ ਇਕ ਬੁਲਾਰੇ ਵਲੋਂ ਬੀਤੇ ਦਿਨੀਂ ਭਾਰਤ-ਪਾਕਿਸਤਾਨ ਵਲੋਂ ਇਕ ਦੂਜੇ ਦੇਸ਼ ਉਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਦੌਰਾਨ ਪਾਕਿਸਤਾਨ ਸੈਨਾ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਵੱਲ ਮਿਜ਼ਾਇਲਾਂ ਦਾਗਣ ਅਤੇ ਭਾਰਤੀ ਡਿਫੈਂਸ ਸਿਸਟਮ ਵਲੋਂ ਉਨ੍ਹਾਂ ਨੂੰ ਰਸਤੇ ਵਿਚ ਹੀ ਨਸ਼ਟ ਕਰ ਦਿੱਤੇ ਜਾਣ ਦੇ ਕੀਤੇ ਦਾਅਵੇ ਨੂੰ ਇਕ ਤਰ੍ਹਾਂ ਨਾਲ ਖਾਰਿਜ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸਰਬੱਤ ਤੇ ਭਲੇ ਦਾ ਸੰਦੇਸ਼ ਦੇਣ ਵਾਲੇ ਇਸ ਪਾਵਨ ਅਸਥਾਨ ਉਤੇ ਸੈਨਾ ਦਾ ਕੋਈ ਜਰਨੈਲ ਮਿਜ਼ਾਈਲ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਸਰਦਾਰ ਮੰਨਣ ਨੇ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਇਸ ਧਾਰਮਿਕ ਅਸਥਾਨ ਉਤੇ ਕੋਈ ਵੀ ਹਮਲਾ ਨਹੀਂ ਕਰ ਸਕਦਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ