ਗੁਆਂਢੀਆਂ ਉੱਪਰ ਗੁਆਂਢੀਆਂ ਨੇ ਚਲਾਈ ਗੋਲੀ, ਇਕ ਗੰਭੀਰ ਜ਼ਖਮੀ


ਫ਼ਤਿਹਗੜ ਚੂੜੀਆਂ, (ਗੁਰਦਾਸਪੁਰ), 22 ਮਈ, (ਅਵਤਾਰ ਸਿੰਘ ਰੰਧਾਵਾ)- ਬੀਤੀ ਦੇਰ ਸ਼ਾਮ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਰੂਪੋਵਾਲੀ ’ਚ ਬੀਤੀ ਦੇਰ ਰਾਤ ਗੁਆਂਢੀਆਂ ਵਲੋਂ ਗਵਾਂਢੀਆਂ ’ਤੇ ਗੋਲੀ ਚਲਾਈ ਗਈ, ਇਸ ਮੌਕੇ ਕਰਨੈਲ ਸਿੰਘ ਪੁੱਤਰ ਸਰਦਾਰਾ ਸਿੰਘ ਦੇ ਮੱਥੇ ਵਿਚ ਗੋਲੀ ਲੱਗੀ, ਜਿਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਗੰਭੀਰ ਹੈ ਅਤੇ ਗੋਲੀਆਂ ਚਲਾਉਣ ਵਾਲਿਆਂ ਵਿਚ 8 ਤੋਂ 10 ਵਿਅਕਤੀ ਦੱਸੇ ਜਾ ਰਹੇ ਹਨ। ਮੌਕੇ ’ਤੇ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਪਹੁੰਚੀ ਹੈ, ਜਿਸ ਮੌਕੇ ਤੋਂ ਬੱਤੀ ਬੋਰ ਦੇ ਤਿੰਨ ਕਾਰਤੂਸ ਜ਼ਿੰਦਾ ਅਤੇ ਤਿੰਨ ਖੋਲ ਬਰਾਮਦ ਕੀਤੇ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।