ਜੰਮੂ ਹਵਾਈ ਅੱਡੇ ਪੁੱਜੇ ਰਾਹੁਲ ਗਾਂਧੀ, ਪੁਣਛ ਦਾ ਕਰਨਗੇ ਦੌਰਾ

ਸ੍ਰੀਨਗਰ, 24 ਮਈ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਜੰਮੂ ਹਵਾਈ ਅੱਡੇ ’ਤੇ ਪਹੁੰਚੇ। ਉਹ ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਲਈ ਪੁਣਛ ਦਾ ਦੌਰਾ ਕਰਨਗੇ।