ਅਦਾਕਾਰ ਮੁਕੁਲ ਦੇਵ ਦਾ ਦਿਹਾਂਤ

ਮੁੰਬਈ, 24 ਮਈ- ਬਾਲੀਵੁੱਡ ਕਲਾਕਾਰ ਮੁਕੁਲ ਦੇਵ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ 54 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਮਿਲੀ ਜਾਣਕਾਰੀ ਅਨੁਸਾਰ ਮੁਕੁਲ ਦੇਵ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਹਸਪਤਾਲ ’ਚ ਜ਼ੇਰੇ ਇਲਾਜ ਸਨ। ਦੱਸ ਦੇਈਏ ਕਿ ਮੁਕੁਲ ਦੇਵ ਨੇ ਫ਼ਿਲਮ ‘ਸਨ ਆਫ਼ ਸਰਦਾਰ’ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸ ਦੀ ਕਰੀਬੀ ਦੋਸਤ ਅਤੇ ਅਦਾਕਾਰਾ ਦੀਪਸ਼ਿਖਾ ਨਾਗਪਾਲ ਨੇ ਸੋਸ਼ਲ ਮੀਡੀਆ ’ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਇਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ, ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ, ਆਰ.ਆਈ.ਪੀ.। ਮੁਕੁਲ ਦੇਵ ਆਖਰੀ ਵਾਰ ਹਿੰਦੀ ਫਿਲਮ ‘ਐਂਟ ਦ ਐਂਡ’ ਵਿਚ ਦਿਵਿਆ ਦੱਤਾ ਦੇ ਨਾਲ ਨਜ਼ਰ ਆਏ ਸਨ।