ਆਈ.ਪੀ.ਐੱਲ. 2025 : ਹੈਦਰਾਬਾਦ ਨੇ ਕੋਲਕਾਤਾ ਨੂੰ 110 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ, 25 ਮਈ - ਸਨਰਾਈਜ਼ਰਜ਼ ਹੈਦਰਾਬਾਦ ਨੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ. ) ਨੂੰ 110 ਦੌੜਾਂ ਨਾਲ ਹਰਾਇਆ। ਹੈਦਰਾਬਾਦ ਨੇ ਇਸ ਜਿੱਤ ਨਾਲ ਸੀਜ਼ਨ ਦਾ ਅੰਤ ਕੀਤਾ। ਐਤਵਾਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 278 ਦੌੜਾਂ ਬਣਾਈਆਂ। ਇਹ ਆਈ.ਪੀ.ਐਲ. ਵਿਚ ਤੀਜਾ ਸਭ ਤੋਂ ਵੱਡਾ ਸਕੋਰ ਹੈ। ਜਵਾਬ ਵਿਚ ਕੋਲਕਾਤਾ ਦੀ ਟੀਮ 18.4 ਓਵਰਾਂ ਵਿਚ 168 ਦੌੜਾਂ 'ਤੇ ਆਲ ਆਊਟ ਹੋ ਗਈ। ਸਨਰਾਈਜ਼ਰਜ਼ ਲਈ ਜੈਦੇਵ ਉਨਾਦਕਟ, ਈਸ਼ਾਨ ਮਲਿੰਗਾ ਅਤੇ ਹਰਸ਼ ਦੂਬੇ ਨੇ ਤਿੰਨ-ਤਿੰਨ ਵਿਕਟਾਂ ਲਈਆਂ।