ਅੱਤਵਾਦ ਵਿਰੁੱਧ ਲੜਾਈ ਇਕ ਆਦਮੀ ਦੀ ਪ੍ਰਾਪਤੀ ਨਹੀਂ, ਹਰ ਭਾਰਤੀ ਦੀ ਸਮੂਹਿਕ ਪ੍ਰਾਪਤੀ ਹੈ - ਰੇਣੂਕਾ ਚੌਧਰੀ

ਨਵੀਂ ਦਿੱਲੀ ,30 ਮਈ (ਏਐਨਆਈ): ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਅੱਤਵਾਦ ਦੇ ਪਿੱਛੇ ਮਾਸਟਰਮਾਈਂਡ ਦੇ ਟਿਕਾਣੇ ਨੂੰ ਤਬਾਹ ਕਰਨ ਦੇ ਵਾਅਦੇ 'ਤੇ ਪ੍ਰਤੀਕਿਰਿਆ ਦਿੱਤੀ ਤੇ ਸਵਾਲ ਕੀਤਾ ਕਿ ਇਹ ਇੱਕ ਨਿੱਜੀ ਵਾਅਦਾ ਕਿਵੇਂ ਹੋ ਸਕਦਾ ਹੈ। ਹਥਿਆਰਬੰਦ ਬਲਾਂ ਨੂੰ ਉਨ੍ਹਾਂ ਦੀ ਭੂਮਿਕਾ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਇਹ ਇਕ ਆਦਮੀ ਦੀ ਪ੍ਰਾਪਤੀ ਨਹੀਂ ਹੈ, ਇਹ ਹਰੇਕ ਭਾਰਤੀ ਦੀ ਸਮੂਹਿਕ ਪ੍ਰਾਪਤੀ ਹੈ। ਕਿਰਪਾ ਕਰਕੇ ਰਾਜਨੀਤਿਕ ਲਾਭ ਲਈ ਵਿਅਕਤੀਗਤ ਸਿਹਰਾ ਨਾ ਲਓ । ਚੌਧਰੀ ਨੇ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਨਾਗਰਿਕਾਂ ਨੂੰ ਸ਼ਰਧਾਂਜਲੀ ਦਿੱਤੀ ਜੋ ਲਗਾਤਾਰ ਖ਼ਤਰਿਆਂ ਦਾ ਸਾਹਮਣਾ ਕਰਦੇ ਹਨ ਅਤੇ ਹਥਿਆਰਬੰਦ ਬਲਾਂ ਦੀ ਉਨ੍ਹਾਂ ਦੀ ਬਹਾਦਰੀ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਇਕ ਵਿਅਕਤੀ ਦੀ ਪ੍ਰਾਪਤੀ ਨਹੀਂ ਹੈ ਬਲਕਿ ਹਰ ਭਾਰਤੀ ਦੁਆਰਾ ਇਕ ਸਮੂਹਿਕ ਯਤਨ ਹੈ।