ਮਾਰੇ ਗਏ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਏ ਪਾਕਿਸਤਾਨੀ ਫ਼ੌਜ ਦੇ ਅਧਿਕਾਰੀ, ਪੁਲਿਸ ਕਰਮਚਾਰੀ ਅਤੇ ਨੇਤਾ - ਅਨੁਰਾਗ ਠਾਕੁਰ

ਦੀਸ ਅਬਾਬਾ (ਇਥੋਪੀਆ), 1 ਜੂਨ - ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਕਹਿੰਦੇ ਹਨ, "... ਪਾਕਿਸਤਾਨੀ ਫ਼ੌਜ ਦੇ ਅਧਿਕਾਰੀ, ਪੁਲਿਸ ਕਰਮਚਾਰੀ ਅਤੇ ਨੇਤਾ ਮਾਰੇ ਗਏ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਪਾਕਿਸਤਾਨੀ ਝੰਡੇ ਵਿਚ ਲਪੇਟਿਆ ਗਿਆ; ਕੋਈ ਵੀ ਦੇਸ਼ ਅਜਿਹਾ ਨਹੀਂ ਕਰਦਾ ਪਰ ਪਾਕਿਸਤਾਨ ਨੇ ਕੀਤਾ... ਉਨ੍ਹਾਂ ਦੇ ਮੰਤਰੀ ਨੇ ਕੈਮਰੇ 'ਤੇ ਸਵੀਕਾਰ ਕੀਤਾ ਕਿ ਪਾਕਿਸਤਾਨ ਦਹਾਕਿਆਂ ਤੋਂ ਇਹ ਗੰਦਾ ਕੰਮ ਕਰ ਰਿਹਾ ਹੈ..."।