ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ

ਬੀਣੇਵਾਲ (ਹੁਸ਼ਿਆਰਪੁਰ), 2 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਨੈਣਵਾਂ ਦੇ 9 ਦਿਨ ਪਹਿਲਾਂ 25 ਮਈ ਨੂੰ ਭੇਤਭਰੀ ਹਾਲਤ ਵਿਚ ਲਾਪਤਾ ਹੋਏ ਨੌਜਵਾਨ ਭੁਪਿੰਦਰ ਸਿੰਘ (20) ਪੁੱਤਰ ਜਗਜੀਵਨ ਰਾਮ ਦੀ ਲਾਸ਼ ਗਲੀ ਸੜੀ ਹਾਲਤ ਵਿਚ ਸਤਲੁਜ ਦਰਿਆ ਵਿਚ ਪਿੰਡ ਟਿੱਬਾ ਨੰਗਲ ਨੇੜੇ ਮਿਲੀ ਹੈ। ਮ੍ਰਿਤਕ ਦੇ ਵਾਰਿਸਾਂ ਨੇ ਦੋਸ਼ ਲਗਾਇਆ ਹੈ ਕਿ ਭੁਪਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਮੋਟਰਸਾਈਕਲ ਨੰਗਲ ਨੇੜੇ ਭਾਖੜਾ ਨਹਿਰ ਕੰਢੇ 26 ਮਈ ਨੂੰ ਲਾਵਾਰਸ ਹਾਲਤ ਵਿਚ ਮਿਲਿਆ ਸੀ। ਪਿੰਡ ਨੈਣਵਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।