ਐਲੋਨ ਮਸਕ ਦੇ ਪਿਤਾ ਅੱਜ ਆਉਣਗੇ ਅਯੁੱਧਿਆ ਦੇ ਰਾਮ ਮੰਦਰ

ਅਯੁੱਧਿਆ, (ਯੂ.ਪੀ.), 4 ਜੂਨ- ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਲੋਨ ਮਸਕ ਦੇ ਪਿਤਾ ਐਰੋਲ ਮਸਕ ਅੱਜ ਯਾਨੀ 4 ਜੂਨ ਨੂੰ ਦੁਪਹਿਰ ਅਯੁੱਧਿਆ ਵਿਚ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਆਉਣਗੇ। ਯਾਤਰਾ ਦੌਰਾਨ ਐਰੋਲ ਉਨ੍ਹਾਂ ਦੀ ਧੀ ਅਲੈਗਜ਼ੈਂਡਰਾ ਮਸਕ ਦੇ ਨਾਲ ਹੋਣਗੇ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਖੇਪ ਯਾਤਰਾ ਪ੍ਰੋਗਰਾਮ ਵਿਚ ਰਾਮ ਮੰਦਰ ਦੀ ਯਾਤਰਾ ਸ਼ਾਮਿਲ ਹੈ ਅਤੇ ਉਸ ਤੋਂ ਬਾਅਦ ਨੇੜੇ ਦੇ ਹਨੂੰਮਾਨਗੜ੍ਹੀ ਮੰਦਰ ਵਿਚ ਰੁਕਣਾ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਅਯੁੱਧਿਆ ਵਿਚ ਪਹਿਲਾਂ ਹੀ ਤਿੰਨ-ਪੱਧਰੀ ਉੱਚ-ਪੱਧਰੀ ਸੁਰੱਖਿਆ ਕਵਰ ਹੈ, ਜਿਸ ਵਿਚ ਅਣ-ਅਧਿਕਾਰਤ ਹਵਾਈ ਗਤੀਵਿਧੀ ਦਾ ਪਤਾ ਲਗਾਉਣ ਅਤੇ ਬੇਅਸਰ ਕਰਨ ਦੇ ਸਮਰੱਥ ਹਾਈ-ਟੈਕ ਐਂਟੀ-ਡਰੋਨ ਸਿਸਟਮ ਦੀ 24 ਘੰਟੇ ਤਾਇਨਾਤੀ ਸ਼ਾਮਿਲ ਹੈ।