JALANDHAR WEATHER

ਸੇਬੀ ਨੇ ਅਰਸ਼ਦ ਵਾਰਸੀ, ਉਸ ਦੀ ਪਤਨੀ ਅਤੇ 57 ਹੋਰਾਂ ਵਿਰੁੱਧ ਕੀਤੀ ਕਾਰਵਾਈ

ਮੁੰਬਈ , 30 ਮਈ - ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ, ਉਸ ਦੀ ਪਤਨੀ ਮਾਰੀਆ ਗੋਰੇਟੀ ਅਤੇ 57 ਹੋਰਾਂ ਨੂੰ 1 ਤੋਂ 5 ਸਾਲ ਲਈ ਪ੍ਰਤੀਭੂਤੀਆਂ ਬਾਜ਼ਾਰ ਵਿਚ ਵਪਾਰ ਕਰਨ 'ਤੇ ਪਾਬੰਦੀ ਲਗਾਈ ਹੈ। ਸੇਬੀ ਨੇ ਅਰਸ਼ਦ ਅਤੇ ਉਸ ਦੀ ਪਤਨੀ ਮਾਰੀਆ 'ਤੇ 5-5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦਰਅਸਲ, ਸੇਬੀ ਨੇ ਪਾਇਆ ਕਿ ਯੂਟਿਊਬ ਚੈਨਲਾਂ 'ਤੇ ਗੁੰਮਰਾਹਕੁੰਨ ਵੀਡੀਓ ਪੋਸਟ ਕੀਤੇ ਗਏ ਸਨ, ਜਿਸ ਵਿਚ ਲੋਕਾਂ ਨੂੰ ਸਾਧਨਾ ਬ੍ਰੌਡਕਾਸਟ ਨਾਂਅ ਦੀ ਕੰਪਨੀ ਦੇ ਸ਼ੇਅਰ ਖ਼ਰੀਦਣ ਦੀ ਸਲਾਹ ਦਿੱਤੀ ਗਈ ਸੀ। ਇਸ ਤੋਂ ਅਰਸ਼ਦ ਨੇ 41.70 ਲੱਖ ਰੁਪਏ ਅਤੇ ਉਸ ਦੀ ਪਤਨੀ ਨੇ 50.35 ਲੱਖ ਰੁਪਏ ਦਾ ਮੁਨਾਫਾ ਕਮਾਇਆ। ਸੇਬੀ ਦੀ ਰਿਪੋਰਟ ਦੇ ਅਨੁਸਾਰ ਅਰਸ਼ਦ ਵਾਰਸੀ ਨੇ 27 ਜੂਨ, 2023 ਨੂੰ ਸੇਬੀ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਹ ਨਾ ਸਿਰਫ਼ ਆਪਣੇ ਨਾਂਅ 'ਤੇ, ਸਗੋਂ ਆਪਣੀ ਪਤਨੀ ਅਤੇ ਆਪਣੇ ਭਰਾ ਦੇ ਖਾਤਿਆਂ ਤੋਂ ਵੀ ਵਪਾਰ ਕਰ ਰਿਹਾ ਸੀ। ਅਰਸ਼ਦ ਅਤੇ ਉਸ ਦੇ ਪਰਿਵਾਰ ਤੋਂ ਇਲਾਵਾ, ਸੇਬੀ ਨੇ 57 ਹੋਰ ਲੋਕਾਂ ਅਤੇ ਕੰਪਨੀਆਂ ਵਿਰੁੱਧ ਵੀ ਕਾਰਵਾਈ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ