ਭੋਪਾਲ ਪੁੱਜੇ ਪ੍ਰਧਾਨ ਮੰਤਰੀ ਮੋਦੀ

ਭੋਪਾਲ, 31 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੋਪਾਲ ਪਹੁੰਚ ਗਏ ਹਨ। ਹੈਲੀਕਾਪਟਰ ਰਾਹੀਂ ਸਟੇਟ ਹੈਂਗਰ ਤੋਂ ਰਵਾਨਾ ਹੋ ਕੇ, ਉਹ ਕੁਝ ਦੇਰ ਵਿਚ ਜੰਬੂਰੀ ਮੈਦਾਨ ਪਹੁੰਚਣਗੇ ਅਤੇ ਦੇਵੀ ਅਹਿਲਿਆਬਾਈ ਮਹਿਲਾ ਸਸ਼ਕਤੀਕਰਨ ਮਹਾਂ ਸੰਮੇਲਨ ਨੂੰ ਸੰਬੋਧਨ ਕਰਨਗੇ। ਇਹ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਹਿਲਾ ਮਹਿਲਾ ਸੰਮੇਲਨ ਹੈ, ਜੋ ਭਾਜਪਾ ਨੇ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ’ਤੇ ਆਯੋਜਿਤ ਕੀਤਾ ਹੈ। ਭਾਜਪਾ ਨੇ ਇਸ ਸੰਮੇਲਨ ਦੀ ਜ਼ਿੰਮੇਵਾਰੀ ਵੀ ਔਰਤਾਂ ਨੂੰ ਸੌਂਪੀ ਹੈ। ਪ੍ਰਧਾਨ ਮੰਤਰੀ ਇਸ ਵਿਚ ਅੱਤਵਾਦ ਵਿਰੁੱਧ ਵੱਡਾ ਸੰਦੇਸ਼ ਦੇ ਸਕਦੇ ਹਨ। ਉਹ ਮੱਧ ਪ੍ਰਦੇਸ਼ ਦੀ ਪਹਿਲੀ ਮੈਟਰੋ ਰੇਲ, ਸਤਨਾ ਅਤੇ ਦਤੀਆ ਹਵਾਈ ਅੱਡਿਆਂ ਦਾ ਵਰਚੁਅਲੀ ਉਦਘਾਟਨ ਵੀ ਕਰਨਗੇ।