ਖੰਨਾ ਜੀ.ਟੀ. ਰੋਡ ਫਲਾਈ ਓਵਰ 'ਤੇ ਟਰੱਕ ਦੀ ਭਿਆਨਕ ਟੱਕਰ
ਖੰਨਾ, 31 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਜੀ.ਟੀ. ਰੋਡ ਦੀ ਉਪਰਲੀ ਸੜਕ 'ਤੇ ਬੱਸ ਸਟੈਂਡ ਨੇੜੇ ਸਰਕਾਰੀ ਬੱਸ ਦੀ ਸਰੀਏ ਨਾਲ ਭਰੇ ਟਰੱਕ ਦੀ ਟੱਕਰ ਵਿਚ ਦਰਜਨਾਂ ਲੋਕ ਮੌਤ ਦੇ ਮੂੰਹ ਵਿਚੋਂ ਬਚ ਗਏ। ਜਦੋਂ ਬੱਸ ਨੇ ਟਰੱਕ ਨੂੰ ਪਿੱਛਿਓਂ ਟੱਕਰ ਮਾਰੀ, ਜਿਸ ਨਾਲ ਟਰੱਕ ਪੁਲ ਦੇ ਅੱਧਾ ਉੱਪਰ ਅੱਧਾ ਥੱਲੇ ਲਟਕ ਗਿਆ। ਜੇਕਰ ਟਰੱਕ ਹੇਠਾਂ ਡਿੱਗ ਜਾਂਦਾ ਤਾਂ ਹੇਠਾਂ ਸਰਵਿਸ ਰੋਡ ਉਤੇ ਚੱਲ ਰਹੀ ਭਾਰੀ ਟ੍ਰੈਫਿਕ ਵਿਚ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿਚ ਜਾ ਸਕਦੇ ਸਨ ਪਰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਖੰਨਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ।