JALANDHAR WEATHER

ਕੋਰੋਨਾ ਦਾ ਪ੍ਰਕੋਪ ਫਿਰ ਵਧਣ ਲੱਗਾ, 24 ਘੰਟਿਆਂ ਵਿਚ 3758 ਤੋਂ ਵੱਧ ਸਰਗਰਮ ਮਾਮਲੇ, 2 ਮੌਤਾਂ

ਨਵੀਂ ਦਿੱਲੀ , 1 ਜੂਨ - ਭਾਰਤ ਵਿਚ ਇਕ ਵਾਰ ਫਿਰ ਕੋਰੋਨਾ ਦਾ ਪ੍ਰਕੋਪ ਵਧ ਰਿਹਾ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਦੇ 360 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਭਾਰਤ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 3758 ਤੋਂ ਵੱਧ ਹੋ ਗਈ ਹੈ। ਐਤਵਾਰ ਤੱਕ, ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਵਿਚ ਸਭ ਤੋਂ ਵੱਧ ਸਰਗਰਮ ਮਾਮਲੇ ਦਰਜ ਕੀਤੇ ਗਏ ਸਨ। ਕੇਰਲ ਵਿਚ 1400, ਮਹਾਰਾਸ਼ਟਰ ਵਿਚ 814 ਅਤੇ ਦਿੱਲੀ ਵਿਚ 436 ਮਾਮਲੇ ਸਾਹਮਣੇ ਆਏ। ਦੂਜੇ ਪਾਸੇ, ਜੇਕਰ ਮੌਤਾਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਕਾਰਨ 4 ਮੌਤਾਂ ਹੋਈਆਂ ਹਨ। ਕਰਨਾਟਕ ਅਤੇ ਕੇਰਲ ਤੋਂ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਕਰਨਾਟਕ ਵਿਚ ਇਕ 63 ਸਾਲਾ ਵਿਅਕਤੀ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ