ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਜੇਲ੍ਹ ਪੁੱਜੇ ਗਿਆਨੀ ਗੜਗੱਜ


ਪਟਿਆਲਾ, 3 ਜੂਨ (ਅਮਨਦੀਪ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਪਟਿਆਲਾ ਜੇਲ੍ਹ ਵਿਖੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਪਹੁੰਚੇ, ਜਿਥੇ ਉਨ੍ਹਾਂ ਕਿਹਾ ਕਿ ਮੁਲਾਕਾਤ ਕਰਨ ਲਈ ਕੋਈ ਸੀਮਤ ਸਮਾਂ ਨਹੀਂ ਰੱਖਿਆ ਗਿਆ ਹੈ, ਇਸ ਲਈ ਅਸੀਂ ਚੰਗੇ ਤਰੀਕੇ ਨਾਲ ਮੁਲਾਕਾਤ ਕਰਾਂਗੇ।