JALANDHAR WEATHER

ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆ ਹੀ ਕਾਂਗਰਸ ਤੇ ਆਪ ਵਲੋਂ ਹੰਗਾਮਾ

ਚੰਡੀਗੜ੍ਹ, 3 ਜੂਨ, (ਸੰਦੀਪ/ਕਮਲਜੀਤ)- ਅੱਜ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਤੇ ਮੈਂਬਰਾਂ ਵਲੋਂ ਹੱਥਾਂ ’ਚ ਤਖ਼ਤੀਆਂ ਫੜ ਕੇ ਭਾਜਪਾ ਵਿਰੁੱਧ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ। ਬੈਠਕ ਵਿਚ ਸਾਬਕਾ ਮੇਅਰ ਪੂਨਮ ਸ਼ਰਮਾ ਦੇ 24 ਸਾਲਾ ਪੁੱਤਰ ਦੇ ਹੋਏ ਦਿਹਾਂਤ ’ਤੇ 2 ਮਿੰਟ ਦਾ ਮੌਨ ਰੱਖਿਆ ਗਿਆ।ਇਸ ਦੌਰਾਨ ਟਿਊਬਵੈਲ ਆਪ੍ਰੇਟਰਾਂ ਨੂੰ ਕੱਢੇ ਜਾਣ ਦੇ ਮੁੱਦੇ ’ਤੇ ਭਾਜਪਾ ਕੌਂਸਲਰ ਆਪਸ ’ਚ ਹੀ ਭਿੜ ਗਏ ਤੇ ਭਾਜਪਾ ਕੌਂਸਲਰ ਕੰਵਰ ਰਾਣਾ ਨੇ ਦਾਅਵਾ ਕੀਤਾ ਕਿ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ। ਟਿਊਬਵੈਲ ਆਪ੍ਰੇਟਰਾਂ ਨੂੰ ਕੱਢੇ ਜਾਣ ਦੇ ਮੁੱਦੇ ’ਤੇ ਸਾਰੀਆਂ ਪਾਰਟੀਆਂ ਦੇ ਕੌਂਸਲਰ ਇਕਜੁੱਟ ਹੋ ਗਏ ਤੇ ਮੇਅਰ ਨੇ ਸਦਨ ਦੀ ਕਾਰਵਾਈ 5 ਮਿੰਟ ਲਈ ਮੁਲਤਵੀ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ