ਬੇਕਾਬੂ ਹੋ ਡਿਵਾਇਡਰ ’ਚ ਵੱਜਾ ਮੋਟਰਸਾਈਕਲ, ਇਕ ਨੌਜਵਾਨ ਦੀ ਮੌਤ

ਸੁਲਤਾਨਵਿੰਡ, (ਅੰਮ੍ਰਿਤਸਰ), 3 ਜੂਨ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਜਲੰਧਰ ਹਾਈਵੇ ਸਥਿਤ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਬੀਤੀ ਦੇਰ ਰਾਤ ਤੇਜ਼ ਅਣ-ਪਛਾਤੇ ਵਿਅਕਤੀਆਂ ਦਾ ਮੋਟਰਸਾਈਕਲ ਡਿਵਾਈਡਰ ’ਚ ਵੱਜਣ ਕਾਰਨ ਇਕ ਨੌਜਵਾਨ ਦੀ ਮੌਕੇ ’ਤੇ ਮੌਤ ਅਤੇ ਦੂਸਰੇ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ. ਵਿਕਰਮਜੀਤ ਸਿੰਘ ਨੇ ਦੱਸਿਆ ਇਹ ਨੌਜਵਾਨ ਜਲੰਧਰ ਸਾਈਡ ਤੋਂ ਅੰਮ੍ਰਿਤਸਰ ਸ਼ਹਿਰ ਵੱਲ ਨੂੰ ਆਪਣੇ ਮੋਟਰਸਾਇਕਲ ’ਤੇ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੇ ਸਨ, ਜਿੰਨ੍ਹਾ ’ਤੋਂ ਮੋਟਰਸਾਈਕਲ ਬੇਕਾਬੂ ਹੋ ਹੋ ਡਿਵਾਈਡਰ ’ਚ ਜਾ ਵੱਜਾ। ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਸਰੇ ਨੌਜਵਾਨ ਦੇ ਗੰਭੀਰ ਸੱਟਾ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਵਿਖੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾ ਨੌਜਵਾਨਾਂ ’ਚੋਂ ਅਜੇ ਤੱਕ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ। ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਸ ਦੀ ਪਛਾਣ ਕਰਵਾਉਣ ਲਈ 72 ਘੰਟਿਆਂ ਲਈ ਮਿ੍ਰਤਕ ਦੇਹ ਅੰਮ੍ਰਿਤਸਰ ਦੇ ਮੁਰਦਾਘਰ ’ਚ ਰੱਖਵਾ ਦਿੱਤੀ ਗਈ ਹੈ।