ਸੁਪਰੀਮ ਕੋਰਟ ਨੇ ਬਟਲਾ ਹਾਊਸ ਚ ਢਾਹੁਣ ਦੇ ਨੋਟਿਸਾਂ ਵਿਰੁੱਧ ਰਾਹਤ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ , 2 ਜੂਨ - ਸੁਪਰੀਮ ਕੋਰਟ ਨੇ ਜਾਮੀਆ ਨਗਰ ਦੇ ਬਟਲਾ ਹਾਊਸ ਵਿਚ ਜਾਇਦਾਦ ਮਾਲਕਾਂ ਨੂੰ ਜਾਰੀ ਕੀਤੇ ਗਏ ਢਾਹੁਣ ਦੇ ਨੋਟਿਸਾਂ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪਟੀਸ਼ਨਕਰਤਾਵਾਂ ਨੂੰ ਉਚਿਤ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਨਿਰਦੇਸ਼ ਦਿੱਤਾ। ਜਸਟਿਸ ਸੰਜੇ ਕਰੋਲ ਅਤੇ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਢਾਹੁਣ ਦੇ ਨੋਟਿਸਾਂ 'ਤੇ ਕੋਈ ਅੰਤਰਿਮ ਰੋਕ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲੇ ਨੂੰ ਜੁਲਾਈ ਵਿਚ ਸੁਣਵਾਈ ਲਈ ਪਾ ਦਿੱਤਾ। ਨਿਵਾਸੀਆਂ ਨੇ ਬੇਦਖ਼ਲੀ ਅਤੇ ਢਾਹੁਣ 'ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ।