ਗ੍ਰੀਨ ਹਾਈਵੇ ਪ੍ਰੋਜੈਕਟ ਨੂੰ ਅੱਗ ਲੱਗਣ ਨਾਲ 4 ਹਜ਼ਾਰ ਰੁੱਖ ਸੜ ਕੇ ਨਸ਼ਟ

ਵੇਰਕਾ, (ਅੰਮ੍ਰਿਤਸਰ) 4 ਜੂਨ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਵੇਰਕਾ ਕਸਬੇ ਦੇ ਬਾਹਰਵਾਰ ਅੰਮ੍ਰਿਤਸਰ ਪਠਾਨਕੋਟ ਸੜਕੀ ਮਾਰਗ ’ਤੇ ਬਣਾਏ ਨਵੇਂ ਬਾਈਪਾਸ ਕਿਨਾਰੇ ਵਣ ਵਿਭਾਗ ਦੁਆਰਾ ਗ੍ਰੀਨ ਹਾਈਵੇ ਪ੍ਰੋਜੈਕਟ ਤਹਿਤ ਲਗਾਏ ਗਏ ਲਗਭਗ 4 ਹਜ਼ਾਰ ਹਰੇ ਭਰੇ ਬੂਟੇ ਜੋ ਰੁੱਖ ਬਣ ਰਹੇ ਸਨ, ਕਿਸੇ ਸ਼ਰਾਰਤੀ ਅਨਸਰ ਦੁਆਰਾ ਲਗਾਈ ਅੱਗ ਨਾਲ ਸੜ ਕੇ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ। ਅੱਗ ਲੱਗਣ ਦੀ ਜਾਣਕਾਰੀ ਅੱਗ ਬੁਝਾਊ ਅਮਲੇ ਨੂੰ ਦਿੱਤੀ ਗਈ ਪਰ ਉਨ੍ਹਾਂ ਦੇ ਦੇਰੀ ਨਾਲ ਪਹੁੰਚਣ ਕਾਰਨ ਇਹ ਬੂਟੇ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਏ।