JALANDHAR WEATHER

ਕੋਟਫਤੂਹੀ-ਮਾਹਿਲਪੁਰ ਮੁੱਖ ਸੜਕ ਦਰੱਖਤ ਟੁੱਟ ਕੇ ਡਿੱਗਣ ਨਾਲ ਹੋਈ ਬੰਦ

ਕੋਟਫ਼ਤੂਹੀ (ਹੁਸ਼ਿਆਰਪੁਰ), 31 ਮਈ (ਅਵਤਾਰ ਸਿੰਘ ਅਟਵਾਲ)-ਅਚਾਨਕ ਸਾਢੇ ਕੁ ਚਾਰ ਵਜੇ ਦੇ ਕਰੀਬ ਮੌਸਮ ਵਿਚ ਆਏ ਬਦਲਾਅ ਨਾਲ ਕੋਟਫ਼ਤੂਹੀ ਦੇ ਆਸ-ਪਾਸ ਹਲਕੇ ਮੀਂਹ ਨਾਲ ਜਿਥੇ ਮੌਸਮ ਸੁਹਾਵਣਾ ਹੋਇਆ, ਉਥੇ ਚੱਲੇ ਤੇਜ਼ ਝੱਖੜ ਨਾਲ ਕੋਟਫ਼ਤੂਹੀ-ਮਾਹਿਲਪੁਰ ਨੂੰ ਜਾਣ ਵਾਲੀ ਸੜਕ ਤੇ ਕੋਟਫ਼ਤੂਹੀ ਤੋਂ ਬਹਿਰਾਮ ਨੂੰ ਜਾਣ ਵਾਲੀ ਮੁੱਖ ਸੜਕ ਉੱਪਰ ਕੋਈ ਦਰੱਖਤਾਂ ਦੇ ਵੱਡੇ-ਵੱਡੇ ਟਾਹਣੇ ਸੜਕ ਵਿਚਕਾਰ ਡਿੱਗ ਪੈਣ ਨਾਲ ਇਹ ਸੜਕ ਬੰਦ ਹੋ ਗਈ ਹੈ, ਜਿਸ ਨਾਲ ਚਾਰ ਪਹੀਆ ਵਾਹਨਾਂ ਦਾ ਇਸ ਸੜਕ ਉੱਪਰੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ। ਲੋਕ ਆਪਣੀ ਮੰਜ਼ਿਲ ਵੱਲ ਪਹੁੰਚਣ ਲਈ ਆਸ-ਪਾਸ ਦੇ ਪਿੰਡਾਂ ਵਿਚ ਦੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਆਸ-ਪਾਸ ਦੇ ਪਿੰਡਾਂ ਵਾਲੇ ਲੋਕ ਮੀਂਹ ਵਿਚ ਇਨ੍ਹਾਂ ਦਰੱਖਤਾਂ ਨੂੰ ਸੜਕ ਤੋਂ ਇਕ ਪਾਸੇ ਹਟਾ ਕੇ ਸੜਕ ਉੱਪਰ ਗੱਡੀਆਂ ਨੂੰ ਲੰਘਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਇਸ ਝੱਖੜ ਦੌਰਾਨ ਹਲਕੀ ਬੂੰਦਾ-ਬਾਂਦੀ ਹੋ ਰਹੀ ਹੈ। ਇਸ ਝੱਖੜ ਨਾਲ ਅੰਬ ਤੇ ਹੋਰ ਫਲਦਾਰ ਬੂਟਿਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਖਬਰ ਲਿਖੇ ਜਾਣ ਤੱਕ ਕੋਈ ਜਾਨੀ ਨੁਕਸਾਨ ਤੋਂ ਬਚਾਅ ਸੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ