ਰੇਲਵੇ ਸਟੇਸ਼ਨ 'ਤੇ ਹੋਇਆ ਬਲੈਕ ਆਊਟ

ਅੰਮ੍ਰਿਤਸਰ, 31 ਮਈ (ਗਗਨਦੀਪ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਠੀਕ 8 ਵਜੇ ਬਲੈਕ ਆਊਟ ਕਰ ਦਿੱਤਾ ਗਿਆ ਪਰ ਇਸ ਮੌਕੇ ਪਲੇਟਫਾਰਮ ਨੰਬਰ-1 'ਤੇ ਖੜ੍ਹੀ ਟਾਟਾ ਮੂਰੀ ਐਕਸਪ੍ਰੈਸ ਰੇਲ ਗੱਡੀ ਤੋਂ ਇਲਾਵਾ ਕਈ ਸਟਾਲ ਦੀਆਂ ਬੱਤੀਆਂ ਜਗਦੀਆਂ ਰਹੀਆਂ। ਇਸ ਤੋਂ ਇਲਾਵਾ ਬਿਜਲੀ ਸਪਲਾਈ ਬੰਦ ਹੋਣ 'ਤੇ ਕਈ ਯਾਤਰੀਆਂ ਨੇ ਆਪਣੇ ਫੋਨਾਂ ਦੀ ਟਾਰਚ ਚਾਲੂ ਕਰ ਲਈ।