ਸਬ-ਡਵੀਜ਼ਨ ਤਪਾ 'ਚ ਅੱਧੇ ਘੰਟੇ ਲਈ ਕੀਤਾ ਬਲੈਕ ਆਊਟ

ਤਪਾ ਮੰਡੀ, 31 ਮਈ (ਵਿਜੇ ਸ਼ਰਮਾ)-ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਬ-ਡਵੀਜ਼ਨ ਤਪਾ ਅੰਦਰ ਅੱਧੇ ਘੰਟੇ ਲਈ ਬਲੈਕ ਆਊਟ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਬਾਜ਼ਾਰਾਂ, ਘਰਾਂ ਅਤੇ ਹੋਰ ਫੈਕਟਰੀਆਂ ਦੀਆਂ ਲਾਈਟਾਂ ਬਿਲਕੁਲ ਬੰਦ ਰਹੀਆਂ। ਪਾਵਰਕਾਮ ਮਹਿਕਮੇ ਵਲੋਂ ਅੱਧੇ ਘੰਟੇ ਲਈ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀ ਸਪਲਾਈ ਬਿਲਕੁਲ ਬੰਦ ਕੀਤੀ ਗਈ ਪਰ ਪੌਣੇ 9 ਵਜੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ।