ਬਰਨਾਲਾ ਵਿਖੇ ਹੋਇਆ ਬਲੈਕ ਆਊਟ

ਬਰਨਾਲਾ, 31 ਮਈ (ਨਰਿੰਦਰ ਅਰੋੜਾ)-ਅੱਜ ਬਰਨਾਲਾ ਵਿਖੇ ਜਿਥੇ ਰਾਤ 8:30 ਵਜੇ ਤੋਂ ਰਾਤ 9 ਵਜੇ ਤੱਕ ਬਲੈਕ ਆਊਟ ਕੀਤਾ ਗਿਆ ਪਰ ਇਸ ਬਲੈਕ ਆਊਟ ਦੌਰਾਨ ਦੁਕਾਨਦਾਰਾਂ ਵਲੋਂ ਚਾਹੇ ਉਹ ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ, ਕੇ.ਸੀ. ਰੋਡ ਪੱਕਾ ਕਾਲਜ ਰੋਡ ਵਿਖੇ ਜ਼ਿਆਦਾਤਰ ਦੁਕਾਨਾਂ ਬੰਦ ਰੱਖੀਆਂ ਗਈਆਂ ਪਰ ਕੁਝ ਦੁਕਾਨਦਾਰਾਂ ਨੇ ਇਸ ਦੀ ਪ੍ਰਵਾਹ ਨਹੀਂ ਸੀ ਅਤੇ ਇਸ ਬਲੈਕ ਆਊਟ ਦੌਰਾਨ ਜੋ ਸਟਰੀਟ ਲਾਈਟਾਂ ਰਾਤ 8:30 ਵਜੇ ਬੰਦ ਕੀਤੀਆਂ ਗਈਆਂ।ਰੇਲਵੇ ਸਟੇਸ਼ਨ ਦੀਆਂ ਲਾਈਟਾਂ ਚੱਲਦੀਆਂ ਰਹੀਆਂ।