ਜਲੰਧਰ 'ਚ ਹੋਇਆ ਬਲੈਕ ਆਊਟ

ਜਲੰਧਰ, 31 ਮਈ (ਸ਼ਿਵ ਸ਼ਰਮਾ)-ਆਪ੍ਰੇਸ਼ਨ ਸ਼ੀਲਡ ਤਹਿਤ ਜਲੰਧਰ ਵਿਚ ਬਲੈਕ ਆਊਟ ਹੋ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸ਼ਾਮ ਨੂੰ ਮੌਕ ਡਰਿੱਲ ਦੀ ਰਿਹਰਸਲ ਕੀਤੀ ਗਈ ਅਤੇ ਦੂਜੇ ਪਾਸੇ ਮੌਕ ਡਰਿੱਲ ਦੇ ਹਿੱਸੇ ਵਜੋਂ ਕਈ ਜ਼ਿਲ੍ਹਿਆਂ ਵਿਚ ਵੱਖ-ਵੱਖ ਸਮੇਂ 'ਤੇ ਬਲੈਕ ਆਊਟ ਵੀ ਕੀਤਾ ਗਿਆ। ਜੇਕਰ ਅਸੀਂ ਜਲੰਧਰ ਦੀ ਗੱਲ ਕਰੀਏ ਤਾਂ ਬਲੈਕ ਆਊਟ 9:30 ਵਜੇ ਕੀਤਾ ਗਿਆ ਸੀ ਅਤੇ ਇਹ ਅੱਧੇ ਘੰਟੇ ਲਈ ਸੀ। ਪ੍ਰਸ਼ਾਸਨ ਨੇ ਪਹਿਲਾਂ ਹੀ ਲੋਕਾਂ ਲਈ 9:30 ਤੋਂ 10 ਵਜੇ ਤੱਕ ਇਸ ਬਲੈਕ ਆਊਟ ਸੰਬੰਧੀ ਇਕ ਐਡਵਾਈਜ਼ਰੀ ਜਾਰੀ ਕੀਤੀ ਸੀ ਅਤੇ ਲੋਕ ਇਸਦਾ ਪਾਲਣ ਵੀ ਕਰ ਰਹੇ ਹਨ।