ਸ਼ਾਹਕੋਟ ਵਿਚ ਵੀ ਰਿਹਾ ਬਲੈਕ ਆਊਟ
ਸ਼ਾਹਕੋਟ, 31 ਮਈ (ਬਾਂਸਲ)- ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸ਼ਾਹਕੋਟ ਖੇਤਰ ਵਿਚ ਵੀ ਰਾਤ 9:30 ਵਜੇ ਤੋਂ 10:00 ਵਜੇ ਤੱਕ ਬਲੈਕ ਆਊਟ ਕੀਤਾ ਗਿਆ ਹੈ। ਇਸ ਦੌਰਾਨ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਪਿੰਡਾਂ ਵਿਚ ਕੁੱਝ ਲੋਕਾਂ ਵਲੋਂ ਬਲੈਕ ਆਊਟ ਹੁਕਮ ਦੀ ਪਾਲਣਾ ਨਾ ਕਰਦਿਆਂ ਇਨਵਰਟਰ ਰਾਹੀਂ ਬਾਹਰਲੀਆਂ ਲਾਈਟਾਂ ਜਗਦੀਆਂ ਰੱਖੀਆਂ ਗਈਆਂ।