ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ ਦੀ ਕੋਸ਼ਿਸ਼

ਫਿਲੌਰ, (ਜਲੰਧਰ), 2 ਜੂਨ (ਵਿਪਿਨ ਗੈਰੀ)- ਪਿੰਡ ਨੰਗਲ ਵਿਚ ਇਕ ਵਾਰ ਫਿਰ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਣ-ਪਛਾਤਿਆਂ ਵਲੋਂ ਬੁੱਤ ’ਤੇ ਕਾਲੀ ਸਪ੍ਰੇਅ ਕਰ ਦਿੱਤੀ ਗਈ ਤੇ ਇਸ ਦੇ ਨਾਲ ਹੀ ਨਾਲ ਲੱਗਦੇ ਸਰਕਾਰੀ ਸਕੂਲ ’ਤੇ ਸਿੱਖ ਫਾਰ ਜਸਟਿਸ ਦੇ ਨਾਅਰੇ ਵੀ ਲਿਖੇ ਗਏ।