ਫਾਜ਼ਿਲਕਾ ‘ਚ ਸੀ.ਆਈ.ਏ ਸਟਾਫ ਵਿਚ ਤਾਇਨਾਤ ਨੌਜਵਾਨ ਕਰਮਚਾਰੀ ਦੀ ਗੋਲੀ ਲੱਗਣ ਨਾਲ ਮੌਤ

ਫ਼ਾਜ਼ਿਲਕਾ, 3 ਸੂਚੀ ( ਪ੍ਰਦੀਪ ਕੁਮਾਰ , ਬਲਜੀਤ ਸਿੰਘ )-ਫਾਜ਼ਿਲਕਾ ਵਿਚ ਸੀ. ਆਈ. ਏ. ਸਟਾਫ਼ ਵਿਚ ਤਾਇਨਾਤ ਨੌਜਵਾਨ ਕਰਮਚਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ । ਜਿਸ ਨੂੰ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਤੇ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਸਰਕਾਰੀ ਹਸਪਤਾਲ ਵਿਚ ਪੁਲਿਸ ਅਧਿਕਾਰੀ ਪਹੁੰਚ ਗਏ ਤੇ ਜਾਂਚ ਸ਼ੁਰੂ ਕੀਤੀ । ਨੌਜਵਾਨ ਦਾ ਨਾਂਅ ਸਰਪ੍ਰੀਤ ਸਿੰਘ ਹੈ। ਗੋਲੀ ਲੱਗਣ ਦੀ ਵਜ੍ਹਾ ਸਪੱਸ਼ਟ ਨਹੀਂ ਹੋ ਸਕੀ।