JALANDHAR WEATHER

ਜਥੇਦਾਰ ਗੜਗੱਜ ਨੇ ਕੀਤੀ ਮਾਤਾ ਗੁਰਜੀਤ ਕੌਰ ਨਾਲ ਮੁਲਾਕਾਤ

ਅੰਮ੍ਰਿਤਸਰ, 5 ਜੂਨ (ਜਸਵੰਤ ਸਿੰਘ ਜੱਸ)- ਜੂਨ 1984 ਦੇ ਘੱਲੂਘਾਰੇ ਦੌਰਾਨ ਤੇ ਬਾਅਦ ਵਿਚ ਪੁਲਿਸ ਮੁਕਾਬਲੇ ਵਿਚ ਆਪਣੇ ਪਰਿਵਾਰ ਦੇ ਕੁੱਲ ਛੇ ਜੀਆਂ (ਪਤੀ, ਚਾਰ ਪੁੱਤਰ ਅਤੇ ਇਕ ਧੀ) ਦੀ ਸ਼ਹੀਦੀ ਝੱਲ ਕੇ ਵੀ ਚੜ੍ਹਦੀ ਕਲਾ ਵਿਚ ਗੁਰੂ ਸਾਹਿਬ ਅਤੇ ਸੇਵਾ ਤੇ ਸਿਮਰਨ ਨੂੰ ਸਮਰਪਿਤ ਮਾਤਾ ਗੁਰਜੀਤ ਕੌਰ ਨਾਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਮੁਲਾਕਾਤ ਕੀਤੀ ਗਈ। ਉਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਅਤੇ ਮਾਤਾ ਜੀ ਦੇ ਸਿੱਖੀ ਪ੍ਰੇਮ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਮਾਤਾ ਗੁਰਜੀਤ ਕੌਰ ਪੂਰੀ ਚੜ੍ਹਦੀ ਕਲਾ ਵਿਚ ਹਨ। ਜਥੇਦਾਰ ਗੜਗੱਜ ਨੇ ਅਰਦਾਸ ਕੀਤੀ ਕਿ ਇਹੋ ਜਿਹੀਆਂ ਮਾਵਾਂ ਦੀ ਪੰਥ ਤੇ ਪੰਜਾਬ ਨੂੰ ਸਦਾ ਹੀ ਲੋੜ ਹੈ ਤੇ ਗੁਰੂ ਸਾਹਿਬ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ