JALANDHAR WEATHER

ਅੱਤਵਾਦ ਕੈਂਸਰ ਹੈ - ਰਵੀ ਸ਼ੰਕਰ ਪ੍ਰਸਾਦ

ਲੰਡਨ [ਯੂਕੇ], 3 ਜੂਨ (ਏਐਨਆਈ): ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਾਲੇ ਸਰਬ-ਪਾਰਟੀ ਵਫ਼ਦ ਨੇ ਮੰ ਲੰਡਨ ਦੇ ਇੰਡੀਆ ਹਾਊਸ ਵਿਖੇ ਮੀਡੀਆ ਨੂੰ ਸੰਬੋਧਨ ਕੀਤਾ । ਗੱਲਬਾਤ ਦੌਰਾਨ ਵਫ਼ਦ ਨੇ ਅੱਤਵਾਦ ਦੇ ਵਿਸ਼ਵਵਿਆਪੀ ਖ਼ਤਰੇ 'ਤੇ ਇਕ ਸਖ਼ਤ ਸੰਦੇਸ਼ ਦਿੱਤਾ, ਜਿਸ ਵਿਚ ਅੱਤਵਾਦ ਅਤੇ ਹਥਿਆਰਾਂ ਦੇ ਪ੍ਰਸਾਰ ਨੂੰ ਸਮਰਥਨ ਦੇਣ ਲਈ ਪਾਕਿਸਤਾਨ ਵਲੋਂ ਅੰਤਰਰਾਸ਼ਟਰੀ ਫੰਡਾਂ ਦੀ ਦੁਰਵਰਤੋਂ ਨੂੰ ਉਜਾਗਰ ਕੀਤਾ ਗਿਆ। ਵਫ਼ਦ ਨੂੰ ਬ੍ਰਿਟਿਸ਼ ਸੰਸਦ ਮੈਂਬਰਾਂ, ਥਿੰਕ ਟੈਂਕਾਂ ਅਤੇ ਭਾਰਤੀ ਪ੍ਰਵਾਸੀਆਂ ਵਲੋਂ ਭਾਰਤ ਦੀ ਲੋਕਤੰਤਰੀ ਏਕਤਾ ਅਤੇ ਅੱਤਵਾਦ ਵਿਰੁੱਧ ਦ੍ਰਿੜ ਰੁਖ਼ ਲਈ ਵਿਆਪਕ ਸਮਰਥਨ ਵੀ ਮਿਲਿਆ। ਗੱਲਬਾਤ ਤੋਂ ਬਾਅਦ ਵਫ਼ਦ ਦੇ ਨੇਤਾ ਪ੍ਰਸਾਦ ਨੇ ਅੱਤਵਾਦ 'ਤੇ ਵਿਸ਼ਵਵਿਆਪੀ ਚਿੰਤਾ ਨੂੰ "ਕੈਂਸਰ" ਵਜੋਂ ਉਜਾਗਰ ਕੀਤਾ ਅਤੇ ਸਰਬ-ਪਾਰਟੀ ਵਫ਼ਦ ਪਹਿਲਕਦਮੀ ਦੀ ਨਵੀਨਤਾ ਨੂੰ ਧਿਆਨ ਵਿਚ ਰੱਖਦੇ ਹੋਏ ਅੰਤਰਰਾਸ਼ਟਰੀ ਫੰਡਾਂ ਦੀ ਪਾਕਿਸਤਾਨ ਵਲੋਂ ਵਰਤੋਂ ਦੀ ਜਾਂਚ ਕਰਨ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਵਫ਼ਦ ਨੇ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਅਤੇ ਸ਼ੈਡੋ ਵਿਦੇਸ਼ ਸਕੱਤਰ ਪ੍ਰੀਤੀ ਪਟੇਲ ਸਮੇਤ ਮੁੱਖ ਯੂ.ਕੇ. ਹਸਤੀਆਂ ਨਾਲ ਮੁਲਾਕਾਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ